World

ਵੱਡੀ ਖਬਰ: ਖਤਮ ਹੋ ਗਈ ਅਮਰੀਕਾ-ਈਰਾਨ ਦੀ ਜੰਗ, ਟਰੰਪ ਨੇ ਸ਼ਾਂਤੀ ਸਮਝੌਤੇ ਦਾ ਕਰ'ਤਾ ਐਲਾਨ

aman ¡¤ 15 Jun 2026, 09:17 AM

ਆਪਣੇ ਅਧਿਕਾਰਤ ਬਿਆਨ ਵਿੱਚ ਟਰੰਪ ਨੇ ਕਿਹਾ ਹੈ ਕਿ ਉਹ ਹਰਮੁਜ਼ ਨੂੰ ਬਿਨਾਂ ਕਿਸੇ ਟੋਲ ਟੈਕਸ ਦੇ ਖੋਲ੍ਹਣ ਦਾ ਪੂਰਾ ਅਧਿਕਾਰ ਦਿੰਦੇ ਹਨ।

 ਇਸ ਦੇ ਨਾਲ ਹੀ, ਉਨ੍ਹਾਂ ਨੇ ਖੇਤਰ ਵਿੱਚ ਲਗਾਈ ਗਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

ਇਸ ਸਮਝੌਤੇ ਨੂੰ ਤੇਲ ਦੀ ਵਿਸ਼ਵਵਿਆਪੀ ਬਹਾਲੀ ਲਈ ਇੱਕ ਇਤਿਹਾਸਕ ਮੋੜ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਦੁਨੀਆ ਭਰ ਦੇ ਸਮੁੰਦਰੀ ਜਹਾਜ਼ਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ, "ਦੁਨੀਆ ਦੇ ਜਹਾਜ਼ੋ, ਆਪਣੇ ਇੰਜਣ ਸ਼ੁਰੂ ਕਰੋ। ਤੇਲ ਨੂੰ ਵਹਿਣ ਦਿਓ!"। 

ਇਸ ਕਦਮ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਤੇ ਸਪਲਾਈ ਲੜੀ 'ਤੇ ਵੱਡਾ ਅਸਰ ਪੈਣ ਦੀ ਉਮੀਦ ਹੈ, ਜਿਸ ਨਾਲ ਆਲਮੀ ਆਰਥਿਕਤਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ।