Holidays in Punjab: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਭੱਖਦੀ ਗਰਮੀ ਦਾ ਕਹਿਰ ਵੇਖਿਆ ਜਾ ਰਿਹਾ ਹੈ। ਜਿਸਦੇ ਚੱਲਦੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਮੌਸਮ ਵਿਗਿਆਨ (IMD) ਨੇ ਅਗਲੇ 5 ਦਿਨਾਂ ਲਈ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਇਲਾਕੇ ਵਿੱਚ ਦਿਨ ਦਾ ਤਾਪਮਾਨ ਹੋਰ ਵਧੇਗਾ ਅਤੇ ਲੂ ਚੱਲਣ ਦੇ ਹਾਲਾਤ ਵੀ ਬਣ ਸਕਦੇ ਹਨ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ 6 ਤੋਂ 10 ਜੂਨ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਹੋਰ ਵਧੇਗੀ। ਇਸ ਤੋਂ ਬਾਅਦ, 11 ਜੂਨ ਦੇ ਆਸ-ਪਾਸ ਇਲਾਕੇ ਵਿੱਚ ਪੱਛਮੀ ਗੜਬੜੀ ਆਉਣ ਦੀ ਉਮੀਦ ਹੈ, ਜਿਸ ਕਰਕੇ 11 ਜੂਨ ਤੋਂ ਬਾਅਦ ਗਰਜ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਗਰਮੀ ਵਿਚਾਲੇ ਮੁਲਾਜ਼ਮਾਂ ਲਈ ਰਾਹਤ ਵਾਲੀ ਖਬਰ ਹੈ।

ਸੂਬੇ ਵਿੱਚ ਲਗਾਤਾਰ 5 ਛੁੱਟੀਆਂ
ਦੱਸਣਯੋਗ ਹੈ ਕਿ 25 ਜੂਨ ਦਿਨ ਵੀਰਵਾਰ ਨੂੰ ਨਿਰਜਲਾ ਇਕਾਦਸ਼ੀ, 26 ਜੂਨ ਦਿਨ ਸ਼ੁੱਕਰਵਾਰ ਨੂੰ ਮੁਹੱਰਮ, 29 ਜੂਨ ਦਿਨ ਸੋਮਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅਤੇ 27-28 ਸ਼ਨੀਵਾਰ ਐਤਵਾਰ ਕਾਰਨ ਇਹ ਛੁੱਟੀਆਂ ਰਹਿਣ ਵਾਲੀਆਂ ਹਨ। ਇਸ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਜੂਨ 'ਚ ਪੰਜ ਦਿਨਾਂ ਦੀ ਲਗਾਤਾਰ ਛੁੱਟੀ ਮਿਲਣ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।